ਰੰਗਲਾ ਪੰਜਾਬ ਬਣ ਰਿਹਾ “ਰੰਗੀਲਾ ਪੰਜਾਬ” , ਅੱਧ ਨੰਗੀਆਂ ਰਸ਼ੀਅਨ ਕੁੜੀਆਂ ਕੱਲ੍ਹ ਕਰਨਗੀਆਂ ਜਲੰਧਰ ਦੇ ਹੋਟਲ ਵਿੱਚ ਡਾਂਸ

ਜਲੰਧਰ (ਵਿਸ਼ਨੂੰ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਦਾ ਸੁਪਨਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਹੈ, ਜਿੱਥੇ ਕਿਸਾਨ ਹਰ ਪਾਸੇ ਖੁਸ਼ੀ ‘ਚ ਝੂਮਦੇ ਨਜ਼ਰ ਆਉਣ ਅਤੇ ਜਿੱਥੇ ਬਜ਼ੁਰਗ ਮੇਲੇ ਦੇ ਨਜ਼ਾਰੇ ਦਾ ਆਨੰਦ ਮਾਣਦੇ ਹੋਏ ਨੱਚਦੇ-ਗਾਉਂਦੇ ਨਜ਼ਰ ਆਉਣ, ਉੱਥੇ ਹੀ ਪੰਜਾਬ ‘ਤੇ ਖੁਸ਼ੀਆਂ ਛਾ ਜਾਣ। ਪਰ ਦੂਜੇ ਪੈਸੇ ਕੁਝ ਪੈਸੇ ਦੇ ਲਾਲਚੀ ਲੋਕਾਂ ਵੱਲੋਂ ਪੰਜਾਬ ਨੂੰ ਰੂਸੀ ਡਾਂਸ ‘ਚ ਰੰਗ ਕੇ ਰੰਗੀਨ ਬਣਾਇਆ ਜਾ ਰਿਹਾ ਹੈ, ਜਿਸ ‘ਚ ਮੁੱਖ ਮੰਤਰੀ ਦੇ ਸੁਪਨਿਆਂ ‘ਤੇ ਫਿਰਦਾ ਪਾਣੀ ਆ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਰਸ਼ੀਅਨ ਮੁਟਿਆਰਾਂ ਵੱਲੋਂ ਜਲੰਧਰ ਦੇ ਇਕ ਹੋਟਲ ਵਿਚ ਰੰਗਾਰੰਗ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਇਸ ਪ੍ਰੋਗਰਾਮ ਵਿਚ ਜਲੰਧਰ ਦੇ ਕਈ ਜਣੇ ਮਾਣੇ ਚਿਹਰੇ ਵੀ ਸ਼ਾਮਲ ਹੋਣ ਦੀ ਪੂਰੀ ਸੰਭਾਵਨਾ ਜਤਾਈ ਜਾ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਇਸ ਬੈਲੀ ਡਾਂਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹੋਟਲ ਦੇ ਪ੍ਰਬੰਧਕਾਂ ਵੱਲੋਂ ਮੌਜੂਦਾ ਰਾਜ ਕਰ ਰਹੀ ਪਾਰਟੀ ਦੇ ਲੀਡਰਾਂ ਨੂੰ ਵੀ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ ਹੈ ਜੋ ਪ੍ਰੋਗਰਾਮ ਦਾ ਫੀਤਾ ਕੱਟਣਗੇ। ਇਹ ਵੀ ਪਤਾ ਲੱਗਾ ਹੈ ਕਿ  ਸ਼ੋਸ਼ਲ ਮੀਡੀਆ ‘ਤੇ ਹੀ ਟਿਕਟਾਂ ਦੀ ਵਿਕਰੀ ਕੀਤੀ ਜਾ ਰਹੀ ਹੈ।ਜਿਸ ਵਿੱਚ ਕਪਲ ਜੋੜੇ ਦੀ 3000 ਰੁਪਏ ਟਿਕਟ ਅਤੇ ਤੱਕਲੇ ਵਿਅਕਤੀ ਕੋਲੋਂ ਟਿਕਟ ਦੇ 2000 ਰੁਪਏ ਵਸੂਲੇ ਜਾ ਰਹੇ ਹਨ।
 ਸੋਸ਼ਲ ਮੀਡੀਆ ‘ਤੇ ਦਿੱਤੇ ਗਏ ਨੰਬਰਾਂ ‘ਤੇ ਸੰਪਰਕ ਕੀਤਾ ਤਾਂ ਉਥੋਂ ਆਵਾਜ਼ ਆਈ, ਉਨ੍ਹਾਂ ਦੱਸਿਆ ਕਿ ਇਹ ਸ਼ੋਅ ਸਵੇਰੇ 7:00 ਵਜੇ ਸ਼ੁਰੂ ਹੋਵੇਗਾ ਅਤੇ ਇਹ ਸ਼ੋਅ ਸਵੇਰੇ 11:30 ਵਜੇ ਤੱਕ ਚੱਲੇਗਾ, ਇਸ ਦਾ ਆਨੰਦ ਲੈਣ ਵਾਲਿਆਂ ਲਈ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾਵੇਗਾ | ਸ਼ੋਅ ਵਿਚ ਟਿਕਟ ਲੈਣ ਤੋਂ ਬਾਅਦ ਸਭ ਸੁਵਿਧਾਵਾਂ ਮੁਫਤ ਹੋਣਗੀਆਂ । ਬੈਲੀ ਡਾਂਸ ਪ੍ਰੋਗਰਾਮ ਵਿਚ ਸਿਰਫ ਇੱਕ ਡਾਂਸਰ ਹੈ ਜੋ ਬਿਕਨੀ ਵਿੱਚ ਬੈਟਰੀ ਡਾਂਸ ਕਰੇਗੀ, ਇਸਦੀ ਸ਼ਹਿਰ ਵਿੱਚ ਕਾਫੀ ਚਰਚਾ ਹੋ ਰਹੀ ਹੈ ਅਤੇ ਟਿਕਟਾਂ ਹੱਥੋ-ਹੱਥੀ ਵਿਕ ਰਹੀਆਂ ਹਨ।
ਕੁਝ ਸਮਾਜ ਸੇਵਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੀ ਅਜਿਹੇ ਨਾਚ ਜਾਰੀ ਰਹੇ ਤਾਂ ਜਲਦੀ ਹੀ ਲੋਕ ਮਾਂ ਬੋਲੀ ਪੰਜਾਬੀ ਦੇ ਨਾਲ-ਨਾਲ ਭੰਗੜਾ ਗਿੱਧਾ ਵੀ ਭੁੱਲ ਜਾਣਗੇ, ਅਤੇ ਰੰਗਲਾ ਪੰਜਾਬ , ਕੰਗਲਾ ਪੰਜਾਬ ਦੇਖਣ ਨੂੰ ਮਿਲੇਗਾ।

Loading

Leave a Reply

Your email address will not be published. Required fields are marked *