ਚਰਨਜੀਤ ਸਿੰਘ ਤੂਰ ਪਿੰਡ ਰਾਏਪੁਰ ਰਸੂਲਪੁਰ ਵਿਚ NRI ਦੀ ਨਜਾਇਜ ਹੜੱਪੀ ਬਹੁ ਕੀਮਤੀ ਜ਼ਮੀਨ ਧੋਖੇ ਨਾਲ ਵੇਚਣ ਦੀ ਕੋਸ਼ਿਸ਼ ਕਰ ਰਿਹਾ-ਕਰਨੈਲ ਸਿੰਘ ਢਿੱਲੋ, ਮੁੱਖ ਮੰਤਰੀ ਪੰਜਾਬ ਨੂੰ ਅਪੀਲ- ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਉੱਚ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਜਾਣ

ਜਲੰਧਰ -ਗੁਰਮੇਲ ਸਿੰਘ ਪੁੱਤਰ ਹਰਬੰਸ ਸਿੰਘ ਅਤੇ ਗੁਰਨੇਕ ਸਿੰਘ ਪੁੱਤਰ ਹਰਬੰਸ ਸਿੰਘ ਦੇ ਵਾਰਸ ਵਾਸੀ ਪਿੰਡ ਰਾਏਪੁਰ ਰਸੂਲਪੁਰ ਤਹਿਸੀਲ ਦੇ ਜਿਲਾ ਜਲੰਧਰ ਹਾਲ ਵਾਸੀ ਇੰਗਲੈਂਡ ਨੇ ਪ੍ਰੈੱਸ ਨੂੰ ਆਪਣੇ ਅਟਾਰਨੀ ਪਰਮਜੀਤ ਸਿੰਘ ਪੁੱਤਰ ਜਵੀਰ ਸਿੰਘ ਵਾਸੀ ਪ੍ਰੀਤ ਨਗਰ ਜਲੰਧਰ ਵੱਲੋਂ ਨਿਯੁਕਤ ਕਰਨੈਲ ਸਿੰਘ ਢਿੱਲੋ ਪੁੱਤਰ ਗੰਗਾ ਸਿੰਘ ਵਾਸੀ 13 ਗੁਪਤਾ ਕਲੌਨੀ ਜਲੰਧਰ ਰਾਹੀਂ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਚਰਨਜੀਤ ਸਿੰਘ ਤੂਰ ਪਿੰਡ ਰਾਏਪੁਰ ਰਸੂਲਪੁਰ ਵਿਚ ਨਜਾਇਜ ਹੜੱਪੀ ਬਹੁ ਕੀਮਤੀ ਜ਼ਮੀਨ ਧੋਖੇ ਨਾਲ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੁੱਖ ਮੰਤਰੀ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦੇ ਉੱਚ ਅਫਸਰਾਂ ਪਾਸ ਸ਼ਿਕਾਇਤ ਦਰਜ ਕਰਵਾਈ ਹੈ ਕਿ ਚਰਨਜੀਤ ਸਿੰਘ ਤੂਰ ਵਲਦ ਬਲਚਰਨ ਸਿੰਘ ਤੂਰ, ਬਲਸ਼ੇਵ ਸਿੰਘ ਤੂਰ ਲੰਬੇ ਸਮੇਂ ਤੋਂ ਸਾਡੇ ਨਾਲ ਧੱਕੇਸ਼ਾਹੀ ਕਰਦੇ ਆ ਰਹੇ ਹਨ। ਇਹ ਲੋਕ ਧੋਖਾ ਕਰਨ ਵਿੱਚ ਮਾਹਰ ਹਨ। ਅਸੀਂ ਚਰਨਜੀਤ ਸਿੰਘ ਤੂਰ ਨੂੰ ਆਪਣਾ ਲਗਾ ਹੋਇਆ ਭੱਠਾ ਕਿਰਾਏ ਉਪਰ ਦਿਤਾ ਸੀ। ਕੁਝ ਸਮਾਂ ਪਹਿਲਾਂ ਚਰਨਜੀਤ ਸਿੰਘ ਤੂਰ ਨੇ ਆਪਣੇ ਪੁੱਤਰਾਂ ਬਲਕਰਨ ਸਿੰਘ ਤੂਰ ਅਤੇ ਬਲਸ਼ੇਰ ਸਿੰਘ ਤੂਰ ਨਾਲ ਹਮ ਸਲਾਹ ਹੋ ਕੇ ਉਹ ਭੱਠਾ ਢਾਹ ਕੇ  ਸਾਰਾ ਸਾਮਾਨ ਅਤੇ ਭੱਠੇ ਦੀਆ ਲੱਖਾਂ ਇੱਟਾਂ ਚੋਰੀ ਕਰ ਲਈਆਂ ਸਨ। ਇਸ ਸਬੰਧ ਵਿੱਚ ਗੁਰਮੇਲ ਸਿੰਘ ਦੀ ਸ਼ਿਕਾਇਤ ਤੇ  ਐਸ ਐਸ ਪੀ ਜਲੰਧਰ  ਦੇ ਹੁਕਮ ਅਨੁਸਾਰ ਮਾਨਯੋਗ ਐਸ ਪੀ ਡੀ ਸਹਿਬ ਦੀ ਜਾਚ ਅਤੇ ਮਾਨਯੋਗ ਡੀ ਏ ਲੀਗਲ ਸਹਿਬ ਜਲੰਧਰ ਦੀ ਰਾਏ ਉਪਰੰਤ ਥਾਣਾ ਮਕਸੂਦਾ ਜਲੰਧਰ ਵਿਚ ਮੁਕਦਮਾ ਨੰਬਰ 130/22 ਅਧ,420,406,34pc ਦਰਜ ਹੈ ਅਤੇ ਚਲਾਨ ਅਦਾਲਤ ਵਿਚ ਪੇਸ਼ ਹੋ ਚੁਕਾ ਹੈ। ਹੁਣ ਉਕਤ ਆਦਮੀ ਧੋਖੇ ਨਾਲ ਗੁਰਮੇਲ ਸਿੰਘ ਵਗੈਰਾ ਦੀ ਬਹੁਤ ਕੀਮਤੀ ਜ਼ਮੀਨ ਕੌਡੀਆਂ ਦੇ ਭਾਅ ਵੇਚਣ ਦੀਆ ਨਜਾਇਜ ਕੋਸ਼ਿਸ਼ ਕਰ ਰਹੇ ਹਨ। ਚਰਨਜੀਤ ਸਿੰਘ ਤੂਰ ਇਕ ਗੁਰਮੇਲ ਸਿੰਘ ਦੇ ਭਰਾ ਹਰਨੇਕ ਸਿੰਘ ਦੀ ਕੁਝ ਜਮੀਨ ਧੋਖੇ ਨਾਲ ਆਪਣੇ ਨਾਮ ਕਰਵਾ ਗਿਆ ਸੀ ਜਿਸ ਸਬੰਧ ਵਿਚ ਮਾਨਯੋਗ ਐਨ ਆਰ ਆਈ ਅਦਾਲਤ ਜਲੰਧਰ ਵਿਚ ਕੇਸ ਚਲ ਰਿਹਾ ਹੈ। ਜਮੀਨ ਦੀ ਤਕਸੀਮ ਕਰਨ ਲਈ ਕੇਸ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੱਲ ਰਿਹਾ ਹੈ ਜਿਸ ਵਿਚ ਸਟੇਅ ਆਰਡਰ ਹੋਣ ਦੇ ਬਾਵਜੂਦ ਚਰਨਜੀਤ ਸਿੰਘ ਤੂਰ ਵਗੈਰਾ ਉਕਤ ਗੁਰਮੇਲ ਸਿੰਘ ਵਗੈਰਾ ਦੀ ਬਹੁਤ ਕੀਮਤੀ ਜ਼ਮੀਨ ਜੋ ਜਲੰਧਰ ਪਠਾਨਕੋਟ ਰੋਡ ਉੱਪਰ ਪਿੰਡ ਰਾਏਪੁਰ ਰਸੂਲਪੁਰ ਵਿਚ ਸਥਿਤ ਹੈ ਧੋਖੇਬਾਜ਼ੀ ਨਾਲ ਵੇਚਣ ਲਈ ਹੱਥ ਪੈਰ ਮਾਰ ਰਹੇ ਹਨ। ਗੁਰਮੇਲ ਸਿੰਘ ਉਕਤ ਵਗੈਰਾ ਦਾ ਅਟਾਰਨੀ ਪਰਮਜੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪ੍ਰੀਤ ਨਗਰ ਲਾਡੋਵਾਲੀ ਰੋਡ ਜਲੰਧਰ ਅੱਜਕਲ ਗੁਰਮੇਲ ਸਿੰਘ ਵਗੈਰਾ ਨੂੰ ਮਿਲਣ ਇੰਗਲੈਂਡ ਗਿਆ ਹੋਇਆ ਹੈ ਜਿਸ ਨੂੰ ਉਸ ਦੇ ਭਰੋਸੇਯੋਗ ਵਿਅਕਤੀ ਤੋਂ ਇਸ ਗੱਲ ਦਾ ਫੋਨ ਆਇਆ ਕਿ ਚਰਨਜੀਤ ਸਿੰਘ ਤੂਰ ਆਪਣੇ ਪੁੱਤਰਾਂ ਨਾਲ ਮਿਲ ਕੇ ਗੁਰਮੇਲ ਸਿੰਘ ਵਗੈਰਾ ਦੀ ਜਮੀਨ ਵੇਚਣ ਲਈ ਡੀਲਰਾ ਨਾਲ ਗੰਢਤੁੱਪ ਕਰ ਰਿਹਾ ਹੈ। ਜਿਸ ਪਰ ਉਸ ਨੇ ਇੰਗਲੈਂਡ ਤੋਂ ਉਚ ਅਫਸਰਾਂ ਪਾਸ ਸ਼ਿਕਾਇਤ ਦਰਜ ਕਰਵਾਈ ਅਤੇ ਫੋਨ ਰਾਹੀ ਵੀ ਅਫਸਰਾਂ ਪਾਸ ਮਦਦ ਦੀ ਗੁਹਾਰ ਲਗਾਈ।
ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਅਸੀਂ ਚਾਹੁੰਦੇ ਹਾਂ ਕਿ ਇਨ੍ਹਾਂ ਦਾ ਅਸਲੀ ਚਿਹਰਾ ਸਾਰਿਆਂ ਦੇ ਸਾਹਮਣੇ ਆਵੇ ਅਤੇ ਸਾਨੂੰ ਇਨਸਾਫ ਮਿਲ ਸਕੇ ਮੁੱਖ ਮੰਤਰੀ ਪੰਜਾਬ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਉੱਚ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਜਾਣ।

Loading

Leave a Reply

Your email address will not be published. Required fields are marked *