

ਜਲੰਧਰ (ਵਿਸ਼ਨੂੰ)- ਭਾਜਪਾ ਦੇ ਸਾਬਕਾ ਵਿਧਾਇਕ ਮਨੋਰੰਜਨ ਕਾਲੀਆ ਦੇ ਘਰ ਹੋਏ ਗਰਨੇਡ ਹਮਲੇ ਦੇ ਰੋਸ਼ ਵਜੋਂ ਅੱਜ ਜਿਲਾ ਬਾਰ ਐਸੋਸੀਏਸ਼ਨ ਵੱਲੋਂ ਕੰਮਕਾਜ ਠੱਪ ਰੱਖਦੇ ਹੋਏ ਇਸ ਘਟਨਾ ਦੀ ਨਿਖੇਦੀ ਕੀਤੀ ਗਈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਪ੍ਰਧਾਨ ਅਦਿਤਿਆ ਜੈਨ ਅਤੇ ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ ਨੇ ਕਿਹਾ ਕਿ ਅੱਜ ਜਲੰਧਰ ਸ਼ਹਿਰ ਦੇ ਲੋਕ ਸੁਰੱਖਤ ਨਹੀਂ ਹਨ ਕਿਉਂਕਿ ਹਰ ਰੋਜ਼ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ ਤੇ ਲੋਕਾਂ ਦੀ ਮਿਹਨਤ ਦੀ ਕਮਾਈ ਖੋਹਬਾਜਾਂ ਵੱਲੋਂ ਖੋਹੀ ਜਾ ਰਹੀ ਹੈ ਤੇ ਨਾਲ ਹੀ ਆਏ ਦਿਨ ਲੋਕਾਂ ਤੇ ਜਾਨਲੇਵਾ ਹਮਲੇ ਹੋ ਰਹੇ ਹਨ ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਜਿਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤੇ ਨਾਲ ਹੀ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਹਮਲਾ ਕਰਨ ਵਾਲਿਆਂ ਨੂੰ ਵੀ ਛੇਤੀ ਤੋਂ ਛੇਤੀ ਗ੍ਰਫਤਾਰ ਕਰਨਾ ਚਾਹੀਦਾ ਹੈ। ਇਸ ਮੌਕੇ ਇਹਨਾਂ ਤੋਂ ਇਲਾਵਾ ਆਦਿਤਿਆ ਜੈਨ ਪ੍ਰਧਾਨ, ਰੋਹਿਤ ਗੰਭੀਰ ਸਕੱਤਰ,ਸਾਬਕਾ ਪ੍ਰਧਾਨ ਆਰ.ਕੇ.ਭੱਲਾ, ਐਚ.ਵੀ.ਕੋਹਲੀ, ਜਸਵੰਤ ਸਿੰਘ ਮੇਜਰ, ਮਨਦੀਪ ਸਿੰਘ ਸਚਦੇਵਾ, ਮਨੀਤ ਮਲਹੋਤਰਾ, ਵਿਕਾਸ ਭਾਰਦਵਾਜ, ਪ੍ਰਿਤਪਾਲ ਸਿੰਘ, ਰਾਜੀਵ ਕੋਹਲੀ, ਸਾਹਿਲ ਮਲਹੋਤਰਾ, ਰਵੀਸ਼ ਮਲਹੋਤਰਾ, ਕਰਨ ਕਾਲੀਆ, ਰਾਮ ਸੰਜੀਵ ਸ਼ਰਮਾ, ਆਦੀ ਮੌਜੂਦ ਸਨ


