



ਜਲੰਧਰ -ਜ਼ਿਲ੍ਹੇ ਦੇ ਪੁੱਡਾ (PUDA) ਦੇ ਅਧੀਨ ਪੈਂਦੇ ਪਿੰਡ ਲਿਦੜਾ ਵਿੱਚ ਰੰਧਾਵਾ ਮਸੰਦਾ ਰੋਡ ਉੱਤੇ ਇੱਕ ਕਲੋਨਾਈਜ਼ਰ ਵੱਲੋਂ ਨਜਾਇਜ਼ ਤੌਰ ’ਤੇ ਕਲੋਨੀ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕਲੋਨੀ ਲਗਭਗ ਇੱਕ ਏਕੜ ਦੇ ਕਰੀਬ ਰਕਬੇ ਵਿੱਚ ਵਿਕਸਿਤ ਕੀਤੀ ਜਾ ਰਹੀ ਹੈ।
ਇਹ ਵੀ ਦੱਸਣਯੋਗ ਹੈ ਕਿ ਜਿਸ ਜਗ੍ਹਾ ’ਤੇ ਇਹ ਕਲੋਨੀ ਕੱਟੀ ਜਾ ਰਹੀ ਹੈ, ਉਸ ਦੇ ਉੱਪਰੋਂ ਹਾਈਟੈਂਸ਼ਨ ਬਿਜਲੀ ਤਾਰਾਂ ਗੁਜ਼ਰਦੀਆਂ ਹਨ, ਜੋ ਭਵਿੱਖ ਵਿੱਚ ਰਹਿਣ ਵਾਲੇ ਲੋਕਾਂ ਲਈ ਵੱਡੇ ਖਤਰੇ ਦਾ ਕਾਰਨ ਬਣ ਸਕਦੀਆਂ ਹਨ। ਬਾਵਜੂਦ ਇਸ ਦੇ, ਦੋਸ਼ ਹੈ ਕਿ ਕਲੋਨਾਈਜ਼ਰ ਵੱਲੋਂ ਗਾਹਕਾਂ ਨੂੰ ਇਹ ਕਹਿ ਕੇ ਪਲਾਟ ਵੇਚੇ ਜਾ ਰਹੇ ਹਨ ਕਿ ਕਲੋਨੀ ਪੂਰੀ ਤਰ੍ਹਾਂ ਪਾਸ ਹੈ ਅਤੇ ਰਜਿਸਟਰੀ ਕਰਵਾਉਣ ਵਿੱਚ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਨਹੀਂ ਆਵੇਗੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਲੰਧਰ ਦੇ ਇੱਕ ਆਰਟੀਆਈ ਐਕਟੀਵਿਸਟ ਵੱਲੋਂ ਸੰਬੰਧਿਤ ਵਿਭਾਗਾਂ ਕੋਲ ਇਸ ਨਜਾਇਜ਼ ਕਲੋਨੀ ਬਾਰੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ । ਜਿਸ ਵਿੱਚ ਲਿਖਿਆ ਗਿਆ ਹੈ ਕਿ ਕਲੋਨਾਈਜ਼ਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਵਿਰੁੱਧ ਪਾਪਰਾ ਐਕਟ ਦੇ ਅਧੀਨ ਕਾਰਵਾਈ ਕੀਤੀ ਜਾਵੇ , ਨਾਲ ਹੀ ਕਲੋਨੀ ਨੂੰ ਤੁਰੰਤ ਹੀ ਢੈ ਢੇਰੀ ਕੀਤਾ ਜਾਵੇ।
![]()






