ਜਲੰਧਰ, 16 ਦਸੰਬਰ। ਵਾਰਡ ਨੰਬਰ 83 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਰੁਪਿੰਦਰ ਕੌਰ ਗਿੱਲ ਅਤੇ ਉਹਨਾਂ ਦਾ ਪਰਿਵਾਰ ਹਮੇਸ਼ਾਂ ਮਨੁੱਖਤਾ ਦੀ ਸੇਵਾ ਲਈ ਅੱਗੇ ਰਹਿੰਦਾ ਹੈ ਇਸ ਕਰਕੇ ਹਰ ਵਰਗ ਦਾ ਓਹਨਾ ਨੂੰ ਸਮਰਥਨ ਹੈ। ਇਹ ਵਿਚਾਰ ਵਿਧਾਇਕ ਸੁਖਵਿੰਦਰ ਸਿੰਘ ਸੁਖੀ ਨੇ ਵਾਰਡ ਨੰਬਰ 83 ਅਧੀਨ ਆਉਂਦੇ ਸ਼ਿਵ ਨਗਰ ਦੇ ਕਰੀਬ ਕਰਤਾਰ ਸਿੰਘ ਗਿੱਲ ਦੀ ਅਗਵਾਈ ਵਿੱਚ ਹੋਈ ਭਰਵੀਂ ਮੀਟਿੰਗ ਦੌਰਾਨ ਪ੍ਰਗਟਾਏ। ਉਹਨਾਂ ਨੇ ਕਿਹਾ ਗਿੱਲ ਪਰਿਵਾਰ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸਚੇ ਸਿਪਾਹੀ ਹਨ ਉਥੇ ਵਾਰਡ ਦੇ ਲੋਕਾਂ ਦੀ ਸੇਵਾ ਕਰਕੇ ਮਾਣ ਮਹਿਸੂਸ ਕਰਦੇ ਹਨ। ਉਹਨਾਂ ਨੇ ਕਿਹਾ ਬੇਸ਼ਕ ਅਜੇ ਨਗਰ ਨਿਗਮ ਚੋਣਾਂ ਦਾ ਐਲਾਨ ਨਹੀਂ ਹੋਇਆ ਪਰ ਵਾਰਡ ਦੇ ਲੋਕ ਰੁਪਿੰਦਰ ਕੌਰ ਗਿੱਲ ਦੀ ਜਿੱਤ ਦਿਵਾਉਣ ਲਈ ਪਬਾਂ ਭਾਰ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਕਿਹਾ ਗਿੱਲ ਪਰਿਵਾਰ ਹਮੇਸ਼ਾਂ ਹਰ ਇਕ ਦੇ ਦੁੱਖ ਸੁੱਖ ਵਿਚ ਸ਼ਾਮਿਲ ਰਹਿੰਦਾ ਹੈ ਅਜਿਹੀ ਸਖਸ਼ੀਅਤ ਨੂੰ ਕਾਮਯਾਬ ਕਰਕੇ ਤੁਸੀਂ ਜਿਲੇ ਦਾ ਮਾਨ ਵਧਾਉਣਾ।
ਇਸ ਮੌਕੇ ਕੁਲਵੰਤ ਸਿੰਘ ਮੰਨਣ, ਰਾਮ ਸਿੰਘ, ਗੁਰਸੇਵਕ ਸਿੰਘ ਹੀਰਾ, ਜਸਨੂਰ ਕੌਰ ਡੌਲੀ ਗਿੱਲ, ਜੱਸਾ ਸਿੰਘ ਬੱਲੀ, ਸਰਬਜੀਤ ਸਿੰਘ ਸਾਬੀ ,ਬਲਕਾਰ ਸਿੰਘ, ਜਗਦੀਸ਼ ਖਲੀ, ਨੱਥਾ ਸਿੰਘ ਆਦਿ ਹਾਜ਼ਰ ਸੀ।