ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਜੀ ਨੇ ਅੱਜ ਨਗਰ ਪੰਚਾਇਤ ਬੇਗੋਵਾਲ ਅਤੇ ਨਗਰ ਪੰਚਾਇਤ ਨਡਾਲਾ ਵਿੱਚ ਈ.ਓ ਸਾਹਿਬ ਅਤੇ ਇਲਾਕੇ ਦੇ ਲੋਕਾਂ ਦੀ ਮੌਜੂਦਗੀ ਵਿੱਚ ਮੀਟਿੰਗ ਕੀਤੀ । ਓਹਨਾ ਨਗਰ ਵਿੱਚ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਸੰਬੰਧਿਤ ਅਫਸਰਾਂ ਨੂੰ ਹਦਾਇਤ ਕੀਤੀ ਉਹਨਾਂ ਆਖਿਆ ਕਿ ਚੋਣ ਜਾਬਤੇ ਕਾਰਨ ਲੱਗਣ ਕਾਰਨ ਜਿਹੜੇ ਵੀ ਕੰਮ ਰੁਕੇ ਹੋਏ ਸਨ ਉਹਨਾਂ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਕੇ ਨੇਪਰੇ ਚਾੜਿਆ ਜਾਵੇ ਉਹਨਾਂ ਆਖਿਆ ਕਿ ਪਿਛਲੇ ਦੋਵੇਂ ਲੀਡਰਾਂ ਅਤੇ ਸਰਕਾਰਾਂ ਵੱਲੋਂ ਹਲਕੇ ਨੂੰ ਬਿਲਕੁਲ ਹੀ ਅਣਗੌਲਿਆ ਕੀਤਾ ਗਿਆ ਹੈ। ਉਹਨਾਂ ਦੀ ਹੁਣ ਪੂਰੀ ਪੁਰਜ਼ੋਰ ਕੋਸ਼ਿਸ਼ ਹੈ ਕਿ ਕੋਈ ਵੀ ਕੰਮ ਛੱਡਿਆ ਨਾ ਜਾਵੇ ਜਿਹੜਾ ਇਲਾਕਾ ਨਿਵਾਸੀਆਂ ਨੂੰ ਸੁੱਖ ਦੀ ਜ਼ਿੰਦਗੀ ਬਤੀਤ ਕਰਨ ਚ ਸਹਾਈ ਹੋਵੇ।