ਜਲੰਧਰ ਪੀਪੀਆਰ ਮਾਰਕੀਟ ਵਿੱਚ ਪ੍ਰਭ ਸੇਵਾ ਸੁਸਾਇਟੀ ਵੱਲੋਂ ਬਲੱਡ ਡੋਨੇਸ਼ਨ ਕੈਂਪ, 45 ਡੋਨਰਾਂ ਨੇ ਕੀਤਾ ਰਕਤਦਾਨ – ਸੁਖਮਿੰਦਰ ਸਿੰਘ ਰਾਜਪਾਲ

ਅੱਜ ਜਲੰਧਰ ਦੀ ਪੀਪੀਆਰ ਮਾਰਕੀਟ ਵਿੱਚ ਪ੍ਰਭ ਸੇਵਾ ਸੁਸਾਇਟੀ ਵੱਲੋਂ ਇੱਕ ਵਿਸ਼ਾਲ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਚੱਲਿਆ, ਜਿਸ ਵਿੱਚ ਤਕਰੀਬਨ 45 ਡੋਨਰਾਂ ਨੇ ਆਪਣਾ ਕੀਮਤੀ ਰਕਤ ਦਾਨ ਕੀਤਾ। ਰਾਜਪਾਲ ਨੇ ਦੱਸਿਆ ਕੀ
ਇਸ ਮੌਕੇ ‘ਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਭੈਣਾਂ ਨੇ ਹਿੱਸਾ ਲਿਆ ਅਤੇ ਰਕਤਦਾਨ ਕਰਕੇ ਮਨੁੱਖਤਾ ਦੀ ਸੇਵਾ ਦਾ ਉੱਚਾ ਉਦਾਹਰਣ ਪੇਸ਼ ਕੀਤਾ। ਰਾਜਪਾਲ ਨੇ ਇਹ ਸੰਦੇਸ਼ ਦਿੱਤਾ ਕਿ “ਇੱਕ ਬੂੰਦ ਖੂਨ ਨਾਲ ਵੀ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ।”
 ਸੋਨੀ ਮੱਕੜ ਨੇ ਦੱਸਿਆ ਕਿ ਕੈਂਪ ਦੇ ਪ੍ਰਬੰਧ ਵਿੱਚ ਪਸਰੀਚਾ ਹਸਪਤਾਲ ਦੀ ਡਾਕਟਰਾਂ ਦੀ ਟੀਮ ਨੇ ਅਹਿਮ ਭੂਮਿਕਾ ਨਿਭਾਈ ਅਤੇ ਸਾਰੇ ਪ੍ਰਬੰਧ ਸੁਚੱਜੇ ਢੰਗ ਨਾਲ ਕੀਤੇ ਗਏ। ਇਸ ਮੌਕੇ ‘ਤੇ ਸੁਸਾਇਟੀ ਦੇ ਮੈਂਬਰ ਸੋਨੀ ਮੱਕੜ, ਸੁਖਮਿੰਦਰ ਸਿੰਘ ਰਾਜਪਾਲ, ਗੁਰਮੀਤ ਸਿੰਘ ਮੰਗਾ, ਖੁਸ਼ੀ ਮਰਵਾਹਾ, ਬੋਵੀ ਆਲੂਵਾਲੀਆ ਅਤੇ ਅਮਨ ਬਾਜਵਾ ਨੇ ਭਰਪੂਰ ਸਹਿਯੋਗ ਦਿੱਤਾ।
ਸੁਖਮਿੰਦਰ ਸਿੰਘ ਰਾਜਪਾਲ ਨੇ ਦੱਸਿਆ ਕਿ ਪ੍ਰਭ ਸੇਵਾ ਸੁਸਾਇਟੀ ਦਾ ਮੁੱਖ ਮਕਸਦ ਹਮੇਸ਼ਾ ਮਾਨਵਤਾ ਦੀ ਸੇਵਾ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਪਹਿਲਾਂ ਵੀ ਸੁਸਾਇਟੀ ਨੇ ਹੜ੍ਹਾਂ ਵਰਗੀਆਂ ਮੁਸੀਬਤਾਂ ਦੌਰਾਨ ਵੱਡੇ ਪੱਧਰ ‘ਤੇ ਸੇਵਾ ਕੀਤੀ ਹੈ, ਉਸੇ ਤਰ੍ਹਾਂ ਅੱਗੇ ਵੀ ਇਹ ਸੇਵਾ ਜਾਰੀ ਰਹੇਗੀ।
ਸੁਸਾਇਟੀ ਵੱਲੋਂ ਇਹ ਵੀ ਆਸ਼ਵਾਸਨ ਦਿੱਤਾ ਗਿਆ ਕਿ ਜਲੰਧਰ ਵਿੱਚ ਕਿਸੇ ਵੀ ਵਿਅਕਤੀ ਨੂੰ ਜੇ ਰਕਤ ਦੀ ਲੋੜ ਹੋਵੇ, ਤਾਂ ਉਹ ਪ੍ਰਭ ਸੇਵਾ ਸੁਸਾਇਟੀ ਨਾਲ ਸੰਪਰਕ ਕਰ ਸਕਦਾ ਹੈ ਅਤੇ ਉਸ ਨੂੰ ਮੁਫ਼ਤ ਰਕਤ ਉਪਲਬਧ ਕਰਵਾਇਆ ਜਾਵੇਗਾ।
ਅੰਤ ਵਿੱਚ ਸੁਸਾਇਟੀ ਵੱਲੋਂ ਸਾਰੇ ਡੋਨਰਾਂ ਅਤੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਮਾਨਵਤਾ ਦੀ ਸੇਵਾ ਲਈ ਸਦਾ ਤਤਪਰ ਰਹਿਣ ਦਾ ਸੰਕਲਪ ਦੁਹਰਾਇਆ ਗਿਆ ! ਅੱਜ ਇਸ ਕੈਂਪ ਵਿੱਚ ਸੋਨੀ ਮੱਕੜ ਸੁਖਮਿੰਦਰ ਸਿੰਘ ਰਾਜਪਾਲ ਬੋਬੀ ਆਹਲੂਵਾਲੀਆ ਗੁਰਮੀਤ ਸਿੰਘ ਮੱਕੜ, ਖੁਸ਼ੀ ਮਰਵਾਹਾ, ਅਮਨਦੀਪ ਸਿੰਘ ਬਾਜਵਾ, ਸਰਵਣ ਸਿੰਘ, ਸਾਹਿਲ ਸਰਮਾ,   ਅਕਸ਼ੇ ਸੋਨੀ ਡਾਕਟਰ ਪੀਕੇ ਜੈਨ ਦਰਜ ਯੋਗ ਟੀਮ , ਵਿਵੇਸ਼ਯ ਯੋਗ ਟੀਮ , ਜਸਬੀਰ ਸਿੰਘ ਜੰਮੂ ਚੇਤਨ ਚੌਦਰੀ, ਮੁਨੀਸ਼ ਜੁਨੇਜਾ ਜਯੋਤੀ ਮਹਾਜਨ ਬਿੰਦੂ ਆਦਿ ਹਾਜ਼ਿਰ ਸੀ

Loading

Leave a Reply

Your email address will not be published. Required fields are marked *